Read punjabi poety, song And shaeyri. ਇਸ ਬਲੌਗ ਤੇ ਪੰਜਾਬੀ ਕਵਿਤਾਵਾਂ, ਗੀਤ ਅਤੇ ਸ਼ੇਅਰ ਪੜ੍ਹ ਸਕਦੇ ਹੋ। ਇਹਨਾਂ ਵਿੱਚ ਕੁੱਝ ਮੇਰੀਆਂ ਆਪਣੀਆਂ ਤੇ ਕੁੱਝ ਹੋਰ ਵੀ ਵੱਖ-ਵੱਖ ਲੇਖਕਾਂ ਦੁਆਰਾ ਲਿਖੀਆਂ ਹੋਈਆਂ ਹਨ। ਹਰ ਲਿਖਤ ਦੇ ਹੇਠਾਂ ਲੇਖਕ ਦਾ ਨਾਂ ਲਿਖਿਆ ਹੈ। ਧੰਨਵਾਦ, e-mail:preet87happy@gmail.com mob: 9464366658
Monday, October 8, 2012
Wednesday, July 25, 2012
ਸੱਜਣ
ਗੁੱਤਾਂ ਦੇ ਦੋ ਤੀਰ ਬਣਾਏ ਸੱਜਣਾ ਨੇ
ਕਰਕੇ ਸਾਡੇ ਵੱਲ ਚਲਾਏ ਸੱਜਣਾ ਨੇ
ਇੱਕ ਦਿਲ ਵਿੱਚ ਤੇ ਦੂਜਾ ਨੈਣੀ ਖੁਭ ਗਿਆ ਏ
ਕਿੱਥੇ-੨ ਨਿਸ਼ਾਨੇ ਲਾਏ ਸੱਜਣਾ ਨੇ
ਦਿਨਾਂ ਚ ਜਾਨੋ ਵੱਧ ਪਿਆਰੇ ਹੋ ਗਏ ਸੀ
ਹੱਦੋਂ ਵੱਧ ਕੇ ਪਿਆਰ ਵਧਾਏ ਸੱਜਣਾ ਨੇ
ਚਾਰ ਦਿਨਾਂ ਵਿੱਚ ਪਾਕੇ ਪਿਆਰ ਮੁੱਕਾ ਦਿੱਤਾ
ਉਮਰਾਂ ਦੇ ਰੋਗੀ ਬਣਾਏ ਸੱਜਣਾ ਨੇ,
ਟੁੱਟੀ ਗਈ ਯਾਰੀ ਓ ਦਿਲ ਤੋਂ ਖੁਸ਼ ਲੱਗਦੀ ਸੀ
ਪਰ ਮਗਰਮੱਛ ਦੇ ਹੰਝੂ ਵਹਾਏ ਸੱਜਣਾ ਨੇ,
ਗੁਨਾਹਗਾਰ ਤਾਂ ਓ ਵੀ ਐਨ ਬਰਾਬਰ ਸੀ
ਇਲਜਾਮ ਤਾਂ ਸਾਡੇ ਸਿਰ ਹੀ ਲਾਏ ਸੱਜਣਾ ਨੇ,
ਕੱਲ ਸਾਡੀ ਸੀ ਅੱਜ ਗੈਰਾਂ ਦੀ ਬਣ ਬੈਠੀ
ਗਿਰਗਟ ਵਾਂਗੂੰ ਰੰਗ ਵਿਖਾਏ ਸੱਜਣਾ ਨੇ,
'ਖੇੜੀ ਵਾਲਿਆ' ਸਮਝ ਨਾ ਸਕਿਆ ਚਾਲਾਂ ਤੂੰ
ਭੋਲੇਪਨ ਦੇ ਵਿੱਚ ਉਲਜਾਏ ਸੱਜਣਾ ਨੇ,
ਕਰਕੇ ਸਾਡੇ ਵੱਲ ਚਲਾਏ ਸੱਜਣਾ ਨੇ
ਇੱਕ ਦਿਲ ਵਿੱਚ ਤੇ ਦੂਜਾ ਨੈਣੀ ਖੁਭ ਗਿਆ ਏ
ਕਿੱਥੇ-੨ ਨਿਸ਼ਾਨੇ ਲਾਏ ਸੱਜਣਾ ਨੇ
ਦਿਨਾਂ ਚ ਜਾਨੋ ਵੱਧ ਪਿਆਰੇ ਹੋ ਗਏ ਸੀ
ਹੱਦੋਂ ਵੱਧ ਕੇ ਪਿਆਰ ਵਧਾਏ ਸੱਜਣਾ ਨੇ
ਚਾਰ ਦਿਨਾਂ ਵਿੱਚ ਪਾਕੇ ਪਿਆਰ ਮੁੱਕਾ ਦਿੱਤਾ
ਉਮਰਾਂ ਦੇ ਰੋਗੀ ਬਣਾਏ ਸੱਜਣਾ ਨੇ,
ਟੁੱਟੀ ਗਈ ਯਾਰੀ ਓ ਦਿਲ ਤੋਂ ਖੁਸ਼ ਲੱਗਦੀ ਸੀ
ਪਰ ਮਗਰਮੱਛ ਦੇ ਹੰਝੂ ਵਹਾਏ ਸੱਜਣਾ ਨੇ,
ਗੁਨਾਹਗਾਰ ਤਾਂ ਓ ਵੀ ਐਨ ਬਰਾਬਰ ਸੀ
ਇਲਜਾਮ ਤਾਂ ਸਾਡੇ ਸਿਰ ਹੀ ਲਾਏ ਸੱਜਣਾ ਨੇ,
ਕੱਲ ਸਾਡੀ ਸੀ ਅੱਜ ਗੈਰਾਂ ਦੀ ਬਣ ਬੈਠੀ
ਗਿਰਗਟ ਵਾਂਗੂੰ ਰੰਗ ਵਿਖਾਏ ਸੱਜਣਾ ਨੇ,
'ਖੇੜੀ ਵਾਲਿਆ' ਸਮਝ ਨਾ ਸਕਿਆ ਚਾਲਾਂ ਤੂੰ
ਭੋਲੇਪਨ ਦੇ ਵਿੱਚ ਉਲਜਾਏ ਸੱਜਣਾ ਨੇ,
by
jagdeep singh
Wednesday, July 18, 2012
ਮੁਰਦਿਆਂ ਦੇ ਸ਼ਹਿਰ
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।
ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ
ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ
ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ
ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ
ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ
ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ...
ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।
ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ
ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ
ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ
ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ
ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ
ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ...
by
manjot dullat
Tuesday, July 17, 2012
ਖਬਰ ਕਿਸ ਨੂੰ ਸੀ
ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,
ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।
ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,
ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।
ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,
ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।
ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,
'ਦੀਪ' ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।
ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,
ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।
ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,
ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।
ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।
ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,
ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।
ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,
ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।
ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,
'ਦੀਪ' ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।
ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,
ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।
ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,
ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।
by
sandeep sharma
Subscribe to:
Posts (Atom)


