ਕਿਸੇ ਦੀ ਦੋਸਤੀ 'ਚ ਪੈ ਲਈਏ ਤਾਂ ਕੀ ਮਾੜਾ।
ਸਲਾਹ ਦੁਸ਼ਮਣ ਤੋਂ ਵੀ ਲੈ ਲਈਏ ਤਾਂ ਕੀ ਮਾੜਾ।
ਸੂਟ ਬੂਟ ਵਿੱਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ,
ਕੁੜਤੇ ਚਾਦਰੇ ਵਿੱਚ ਵੀ ਰਹਿ ਲਈਏ ਤਾਂ ਕੀ ਮਾੜਾ।
ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ,
ਕਿਸੇ ਭਲੇ ਵਾਸਤੇ ਢਹਿ ਲਈਏ ਤਾਂ ਕੀ ਮਾੜਾ।
ਸੱਜਣਾ ਦੇ ਮੁਖੜੇ ਤੇ ਇਕ ਮੁਸਕਾਨ ਲਿਆਉਣ ਲਈ,
ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜਾ।
ਬੁਢਿੱਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ,
ਜੇ ਕੁੱਝ ਮਿੰਟ ਹੀ ਬਹਿ ਲਈਏ ਤਾਂ ਕੀ ਮਾੜਾ।
ਪੂਰੀ ਦੁਨੀਆਂ ਹੀ ਰੌਲ਼ਾ ਪਾਉਂਦੀ ਫਿਰਦੀ ਐ, ਐਵੇਂ ਹੀ,
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜਾ।
ਸਲਾਹ ਦੁਸ਼ਮਣ ਤੋਂ ਵੀ ਲੈ ਲਈਏ ਤਾਂ ਕੀ ਮਾੜਾ।
ਸੂਟ ਬੂਟ ਵਿੱਚ ਰਹਿਨੇ ਆਂ ਕੋਈ ਮਾੜੀ ਗੱਲ ਨਹੀ,
ਕੁੜਤੇ ਚਾਦਰੇ ਵਿੱਚ ਵੀ ਰਹਿ ਲਈਏ ਤਾਂ ਕੀ ਮਾੜਾ।
ਜੋ ਜਿੱਤ ਆਵੇ ਸਦਾ, ਖਿਡਾਰੀ ਓਹੀ ਨਹੀ ਹੁੰਦਾ,
ਕਿਸੇ ਭਲੇ ਵਾਸਤੇ ਢਹਿ ਲਈਏ ਤਾਂ ਕੀ ਮਾੜਾ।
ਸੱਜਣਾ ਦੇ ਮੁਖੜੇ ਤੇ ਇਕ ਮੁਸਕਾਨ ਲਿਆਉਣ ਲਈ,
ਥੋੜਾ ਨਖਰਾ ਯਾਰ ਦਾ ਸਹਿ ਲਈਏ ਤਾਂ ਕੀ ਮਾੜਾ।
ਬੁਢਿੱਆਂ ਬੋਹੜਾਂ ਵਾਂਗ ਬਜ਼ੁਰਗਾਂ ਦੀ ਵੀ ਛਾਂ ਠੰਡੀ,
ਜੇ ਕੁੱਝ ਮਿੰਟ ਹੀ ਬਹਿ ਲਈਏ ਤਾਂ ਕੀ ਮਾੜਾ।
ਪੂਰੀ ਦੁਨੀਆਂ ਹੀ ਰੌਲ਼ਾ ਪਾਉਂਦੀ ਫਿਰਦੀ ਐ, ਐਵੇਂ ਹੀ,
ਆਪਾਂ ਵੀ ਦੋ ਟੁੱਕ ਕਹਿ ਲਈਏ ਤਾਂ ਕੀ ਮਾੜਾ।

No comments:
Post a Comment