Wednesday, May 30, 2012

ਉਹ


ਜਿਹਦੇ ਨਾਂ ਸਾਰੀ ਉਮਰ ਲਿਖਾ ਦਿੱਤੀ, 
ਦੋ ਪਲ ਦਾ ਅਹਿਸਾਸ ਸੀ ਉਹ।
ਜਿਸ ਸਹਾਰੇ ਖੜੀ ਸੀ ਜ਼ਿੰਦ ਮੇਰੀ,
ਇੱਕ ਟੁੱਟ ਜਾਣ ਵਾਲੀ ਆਸ ਸੀ ਉਹ।
ਜਿਹਦੇ ਸਿਰ ਤੇ ਖੁਸ਼ੀਆਂ ਮਨਾਉਂਦਾ ਸੀ,
ਇੱਕ ਝੂਠਾ ਜਿਹਾ ਧਰਵਾਸ ਸੀ ਉਹ।
ਜ਼ਿੰਦ ਹਲੂਣੀ ਗਈ ਉਹਦੇ ਵਿਛੜਨ ਨਾਲ,
ਹਿੱਜਰਾਂ ਦਾ ਕਾਰਾਵਾਸ ਸੀ ਉਹ।
ਆਖਿਰ ਟੁੱਟਣਾ ਹੀ ਸੀ ਕਦੇ ਨਾ ਕਦੇ,
ਇੱਕ ਅੰਨਹਾ ਵਿਸ਼ਵਾਸ ਸੀ ਉਹ।
ਜ਼ਿੰਦਗੀ ਦਾ ਜਿਸ ਨੂੰ ਸਹਾਰਾ ਰਿਹਾ ਮੰਨਦਾ,
'ਦੀਪ' ਦੀ ਜ਼ਿੰਦਗੀ ਦਾ ਅਸਲ 'ਚ ਨਾਸ਼ ਸੀ ਉਹ।

by

ਦੀਪ ਮੋਦਗਿੱਲ  
ਪਿੰਡ: ਦੌਲੇਵਾਲ (ਸਂਗਰੂਰ)  
                                                              ਮੋਬਾਇਲ: 95018-66333

No comments:

Post a Comment